ਕਵਿਤਾ ਕੀਤੀ ਕੋਸ਼ਿਸ਼ ਨਾ ਕੀਤੀ,ਕੋਸ਼ਿਸ਼ ਕਦੇ, ਮੈਨੂੰ ਪਹਿਚਾਣਨ ਦੀ। ਪਾਸਾ ਵੱਟ ਲੰਘਦੀ ਰਹੀ, ਨਾ ਕੀਤੀ ਕੋਸ਼ਿਸ਼ ਕਦੇ, ਦਿਲ ਦੀ ਜਾਣਨ ਦੀ। ਕੀਤੀ ਕੋਸ਼ਿਸ਼,ਕੁਝ ਨਾ ਕੁਝ, ਬੋਲਣ ਦੀ,ਬੋਲ ਨਾ ਪਾਏ, ਲਿਖ ਕਵਿਤਾਵਾਂ,ਕੀਤੀ ਕੋਸ਼ਿਸ਼, ਕੀਤੀ ਕੋਸ਼ਿਸ਼ ਸੰਗਰੂਰਵੀ, ਦਰਦ ਬਿਆਨਣ ਦੀ। ਸਫ਼ਰ ਮੁੱਕਾ,ਵਰ੍ਹਿਆਂ ਦਾ, ਰਿਹਾ ਭਟਕਦਾ,ਤੜਫਦਾ, ਕਿਸੇ ਦੇ ਸਾਥ ਲਈ ਸੰਗਰੂਰਵੀ, ਨਾ ਮਿਲਿਆ ਸਾਥ ਕਦੇ, ਕਦੇ ਕਿਸੇ ਹਾਣਨ ਦਾ। ਏ ਤਾਂ ਸਾਨੂੰ ਹੀ ਪਤੈ, ਕੀ ਬੀਤਦੀ ਰਹੀ, ਨਾ ਛੱਡਿਆ ਮੌਕਾ ਪੱਲਵੀ, ਪਲ ਵੀ ਨਾਲ ਕਿਸੇ, ਕਦੇ ਖ਼ੁਸ਼ੀਆਂ ਮਾਣਨ ਦਾ। @©®™✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463 ਮਜ਼ਬੂਰੀ ਹਰ ਕਿਸੇ ਦੀ ਹੁੰਦੀ ਹੈ, ਨਰ ਹੋਵੇ ਜਾਂ ਹੋਵੇ ਨਾਰੀ। ਇੱਥੇ ਕੋਈ ਦੁਖਿਆਰਾ ਹੁੰਦਾ ਹੈ, ਹੁੰਦੀ ਹੈ ਕੋਈ ਦੁੱਖਿਆਰੀ। ਭੁੱਖ ਤੰਗ ਕਰਦੀ ਰਹਿੰਦੀ ਹਰ ਕਿਸਮ ਦੀ, ਭੁੱਖ ਪਿਆਸ ਮਿਟਾਉਣ ਲਈ ਭਟਕਦਾ ਤੜਫ਼ਦਾ ਰਹਿੰਦਾ ਹੈ। ਕੀ ਸੋਚਣਾ ਉਸ ਮੇਰੇ ਬਾਰੇ, ਜਾਂ ਖੜ੍ਹਾ ਕਰੇ ਕਲੇਸ਼ ਕੋਈ, ਡਰਦੇ ਇੱਕ ਦੂਜੇ ਤੋਂ ਗੱਲ ਕੋਈ ਨਾ ਦਿਲ ਦੀ ਕਹਿੰਦਾ ਹੈ। ਪੱਛਮੀ ਦੇਸ਼ਾਂ ਚੋਂ ਹਾਂ ਜਾਂ ਨਾਂਹ ਹੁੰਦੀ ਹੈ, ਹੁੰਦਾ ਕੋਈ ਧੱਕਾ ਨਹੀਂ। ਪਰ ਕਈ ਦੇਸ਼ਾਂ ਚੋਂ ਤਾਂ ਕੋਈ ਹੁੰਦਾ ਆਪਣਾ ਸੱਕਾ ਨਹੀਂ। ਦਿਲ ਤੇ ਦਿਮਾਗ਼ ਚ ਫ਼ਰਕ ਹੁੰਦਾ ਹੈ, ਕੋਈ ਕਹਿੰਦਾ ਹੈ ਦਿਲ ਤੋਂ ਨਹੀਂ ਕੰਮ ਲੈਂਦਾ ਸਿਆਣਾ। ਲਿਆ ਬੁਰੇ ਵਿਚਾਰ ਦਿਮਾਗ਼ ਵਿੱਚ ਹਰ ਵਾਰ, ਵਰਤ ਦਿੰਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਫਿਰ ਭਾਣਾ। ਲੱਗੇ ਰਹਿਣ ਕੲੀ ਫੇਸਬੁੱਕ ਤੇ ਪੋਸਟਾਂ ਪੜ੍ਹਨ, ਕਿਸੇ ਦੇ ਮੁੱਖੜੇ ਤੇ ਲਿਖਿਆ ਦੁੱਖੜਾ ਜਾਂਦਾ ਪੜ੍ਹਿਆ ਨਹੀਂ। ਹਰ ਕੋਈ ਖ਼ੁਦ ਨੂੰ ਹਲਕਾ ਫੁਲਕਾ ਤਰੋ ਤਾਜਾ ਕਰ ਚੱਲਦਾ ਬਣਦਾ, ਗੱਲਾਂ ਦੋ ਚਾਰ ਦੁੱਖ ਸੁੱਖ ਦੀਆਂ ਕਰਨ ਲਈ ਜਾਂਦਾ ਖੜ੍ਹਿਆ ਨਹੀਂ। @©® ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463
Please log in to comment.