ਗੁਰਮੀਤ ਚੱਲ ਯਾਰ ਐਤਕੀਂ ਮੱਧ ਪ੍ਰਦੇਸ਼ ਤੋ ਕਣਕ ਲੈ ਕੇ ਆਉਣੀਂ ਆ ਕਹਿੰਦੇ ਬੜੀ ਸਵਾਦ ਰੋਟੀ ਬਣਦੀ ਆ ਮੈਂ ਆਪਣੀਂ ਭੂਆ ਦੇ ਮੁੰਡੇ ਨੂੰ ਐੱਮ ਪੀ ਜਾਣ ਲਈ ਪਰੇਰ ਰਿਹਾ ਸੀ ਤੇ ਆਖਿਰ ਓਹ ਮੰਨ ਗਿਆ ਤੇ ਅਸੀਂ ਅਗਲੀ ਸਵੇਰ ਹੀ ਆਪਣੀਂ ਬਲੈਰੌ ਗੱਡੀ ਚ ਚੱਲ ਪਏ ਮੇਰੇ ਨਾਲ ਪਿੰਡੋਂ ਇੱਕ ਜਣਾਂ ਹੋਰ ਵੀ ਤਿਆਰ ਹੋ ਗਿਆ ਅਸੀਂ ਤਿੰਨਾਂ ਨੇ ਦੋ ਦੋ ਕਵਿੰਟਲ ਕਣਕ ਲੈ ਲਈ ਮਿਲੀ ਤਾਂ ਥੋੜੀ ਮਹਿੰਗੀ ਪਰ ਕਵਾਲਟੀ ਪੱਖੋਂ ਵਧੀਆ ਸੀ । ਵਾਪਸੀ ਤੇ ਇੱਕ ਸੁੰਨੀ ਜਿਹੀ ਜਗ੍ਹਾ ਸਾਡੀ ਚੰਗੀ ਭਲੀ ਚੱਲਦੀ ਗੱਡੀ ਬੰਦ ਹੋ ਗਈ ਮੂੰਹ ਹਨੇਰਾ ਜਿਹਾ ਹੋ ਚੁੱਕਿਆ ਸੀ ਅਸੀਂ ਸਾਰੇ ਡਰ ਗਏ ਪਰ ਸਮਝ ਨਹੀਂ ਆ ਰਹੀ ਸੀ ਕਿ ਗੱਡੀ ਨੂੰ ਹੋਇਆ ਕੀ ਆ ਤੇਲ ਪਾਣੀਂ ਸਭ ਪੂਰਾ ਸੀ ਗੁਰਮੀਤ ਨੇ ਬੌਰਨਟ ਚੱਕਕੇ ਇੰਜਣ ਦਾ ਸਾਰਾ ਕੁੱਝ ਚੈੱਕ ਕੀਤਾ ਸਾਰੇ ਫਿਊਜ ਵਗੈਰਾ ਵੀ ਠੀਕ ਸਨ ਪਰ ਗੱਡੀ ਸਟਾਰਟ ਹੀ ਨਹੀਂ ਹੋ ਰਹੀ ਸੀ ਅੰਤ ਕਿਸੇ ਦੀ ਮੱਦਤ ਲੈਣ ਲਈ ਗੱਡੀਆਂ ਰੋਕਣ ਲੱਗੇ ਪਰ ਸੁੰਨਾਂ ਰਾਹ ਹੋਣ ਕਰਕੇ ਕੋਈ ਰੁਕ ਹੀ ਨਹੀਂ ਰਿਹਾ ਸੀ ਕਾਫੀ ਦੇਰ ਬਾਅਦ ਇੱਕ ਪੰਜਾਬੀ ਵੀਰ ਨੇ ਟਰੱਕ ਰੋਕਿਆ ਓਹ ਕਹਿੰਦਾ ਇੱਕ ਜਣਾਂ ਮੇਰੇ ਨਾਲ ਚੱਲੋ ਥੋੜੀ ਦੂਰ ਅੱਗੇ ਸ਼ਹਿਰ ਚੋਂ ਮਿਸਤਰੀ ਲੈ ਆਵੋ ਤਾਂ ਗੁਰਮੀਤ ਓਹਦੇ ਨਾਲ ਚਲੇ ਗਿਆ ਤਕਰੀਬਨ ਦੋ ਘੰਟੇ ਬਾਅਦ ਓਹ ਮਿਸਤਰੀ ਨੂੰ ਲੈ ਕੇ ਆਇਆ ਹੁਣ ਮਿਸਤਰੀ ਨੇ ਵੀ ਸਭ ਚੈੱਕ ਕੀਤਾ ਪਰ ਗੱਲ ਨਾਂ ਬਣੀਂ ਉਲਟਾ ਸੈਲਫਾ ਮਾਰ ਮਾਰ ਬੈਟਰੀ ਡੌਂਨ ਕਰ ਦਿੱਤੀ ਹੁਣ ਓਹ ਕਹਿੰਦਾ ਜੀ ਇਹਨੂੰ ਤਾਂ ਟੋਚਨ ਪਾਕੇ ਦੁਕਾਨ ਤੇ ਲਿਜਾਣਾਂ ਪੈਣਾਂ ਅਸੀਂ ਕਿਹਾ ਠੀਕ ਆ ਫੇਰ ਕੋਈ ਗੱਡੀ ਲੈ ਆ ਤੇ ਓਹ ਚਲੇ ਗਿਆ ਅਸੀਂ ਕਦੇ ਗੱਡੀ ਚ ਬਹਿ ਜਾਂਦੇ ਕਦੇ ਬਾਹਰ ਆ ਕੇ ਖੜ ਜਾਂਦੇ ਇੱਦਾਂ ਹੀ ਸਾਰੀ ਰਾਤ ਲੰਘ ਗਈ ਪਰ ਮਿਸਤਰੀ ਮੁੜਿਆ ਹੀ ਨਹੀਂ ਦਿਨ ਚੜ ਗਿਆ ਤਾਂ ਗੁਰਮੀਤ ਕਹਿੰਦਾ ਯਾਰ ਧੱਕਾ ਲਾਕੇ ਦੇਖੋ ਕੀ ਪਤਾ ਸਟਾਰਟ ਹੀ ਹੋ ਜਾਵੇ ਚੱਲ ਦੇਖ ਲੈ ਤੇ ਅਸੀਂ ਜਦ ਧੱਕਾ ਲਾਇਆ ਤਾਂ ਗੱਡੀ ਝੱਟ ਸਟਾਰਟ ਹੋ ਗਈ ਸਾਰੇ ਹੈਰਾਨ ਹੈਂ ਆਹ ਕੀ ਇੰਨੇ ਨੂੰ ਮੇਰੀ ਨਿਗ੍ਹਾ ਸੜਕ ਦੇ ਕੰਢੇ ਕੀੜਿਆਂ ਦੇ ਭੌਣ ਤੇ ਪਈ ਜਿੱਥੇ ਕੀੜਿਆਂ ਨੇ ਸਾਡੀ ਗੱਡੀ ਚੋਂ ਰਾਤੋ ਰਾਤ ਕਾਫੀ ਕਣਕ ਕੱਠੀ ਕਰ ਲਈ ਸੀ ਤੇ ਗੁਰਮੀਤ ਕਹਿੰਦਾ ਲੈ ਇਹਨਾਂ ਕਰਕੇ ਹੀ ਗੱਡੀ ਖਰਾਬ ਹੋਈ ਸੀ ਪਰਮਾਤਮਾਂ ਨੇ ਇਹਨਾਂ ਨੂੰ ਦਾਣੇ ਦੇਣੇ ਸੀ ਚੱਲੋ ਬੈਠੋ ਚੱਲੀਏ ਹੁਣ ............ !!! ਰਘਵੀਰ ਸਿੰਘ ਲੁਹਾਰਾ
Please log in to comment.