Kalam Kalam
b
Balbir Singh
5 days ago

ਸਰਹੱਦਾਂ ਦੇ ਰਾਖੇ

ਸਰਹੱਦਾਂ ਦੇ ਰਾਖੇ ਗਰਮੀਤ ਅਜੇ ਛੋਟਾ ਹੀ ਸੀ ਕਿ ਉਸਦਾ ਪਿਤਾ ਫੌਜ ਵਿਚ ਭਰਤੀ ਹੋ ਗਿਆ ਉਸਦਾ ਪਾਲਣ ਪੋਸਣ ਉਸਦੀ ਮਾਤਾ ਤੇ ਦਾਦੀ ਦਾਦਾ ਕਰਦੇ ਬੜਾ ਲਾਡ ਪਿਆਰ ਤੇ ਸਨੇਹ ਗਰਮੀਤ ਨਾਲ ਕਰਦੇ ਉਸਦਾ ਦਾਦਾ ਵੀ ਇਕ ਫੌਜੀ ਰੀਟਾਇਰਡ ਅਫਸਰ ਸੀ ਉਹ ਇਸਦਾ ਦਿਲ ਲਾਈ ਰਖਦਾ ਆਪਨੀ ਸਰਵਿਸ ਦੇ ਦਿਨ ਗੁਜ਼ਾਰੇ ਅਪਨੇ ਪੋਤੇ ਨੂੰ ਸੁਣਾਉਂਦਾ ਤੇ ਪੋਤਾ ਸੁਣ ਸੁਣ ਕਰ ਬਹੁਤ ਖੁਸ਼ ਹੁੰਦਾ ਜਦੋਂ ਥੋਹੜਾ ਵੱਡਾ ਹੋਇਆ ਤਾਂ ਉਸਨੂੰ ਪੜਨੇ ਪਾਦਿਤਾ ਗਿਆ ਜਦੋਂ ਸ਼ਾਮ ਨੂੰ ਘਰੇ ਆਉਂਦਾ ਤਾਂ ਅਪਨੇ ਦਾਦਾ ਕੋਲੋਂ ਫੌਜ ਵਿਚ ਗੁਜਾਰੇ ਪਲ ਦੀ ਕਹਾਣੀ ਸੁਣਦਾ । ਗਰਮੀਤ ਦਾ ਪਿਤਾ ਜਦੋਂ ਛੁਟੀ ਆਉਂਦਾ ਤਾਂ ਦੋਵੇ ਪਿਉਂ ਪੁਤ ਆਪਿਸ ਵਿਚ ਲਾਡ ਪਿਆਰ ਕਰਦੇ ਤਾਂ ਗਰਮੀਤ ਪੁਛਦਾ ਪਾਪਾ ਤੁਸੀਂ ਫੌਜ ਵਿਚ ਭਰਤੀ ਕਿਉਂ ਹੋਏ ਹੋਰ ਕੰਮ ਕਰ ਲੈਂਦੇ ਸਾਲ ਬਾਅਦ ਤੁਹਾਨੂੰ ਛੁਟੀ ਮਿਲਦੀ ਏ ਤਾਂ ਅਗੋਂ ਜਵਾਬ ਮਿਲਦਾ ਕਿ ਬੇਟਾ ਦੇਸ਼ ਦੀ ਸੇਵਾ ਸਭ ਤੋਂ ਉਤਮ ਹੈ ਤੇ ਉਸਨੂੰ ਇਕ ਸ਼ੇਅਰ ਸੁਣਾਉਂਦਾ ਜੋ ਇਸ ਤਰਾਂ ਹੈ ,ਸੇਵਾ ਦੇਸ ਦੀ ਕਰਨੀ ਬੜੀ ਔਖੀ ਜਾਨ ਤਲੀ ਤੇ ਰੱਖਣੀ ਪੈਂਦੀ ਏ, ਤੇ ਗਰਮੀਤ ਸੁਣ ਕੇ ਬਹੁਤ ਖੁਸ਼ ਹੁੰਦਾ ਉਹ ਪੜਾਈ ਕਰੀ ਗਿਆ ਨਾਲੋ ਨਾਲ ਉਸਦਾ ਉਤਸ਼ਾਹ ਵੀ ਵੱਧਦਾ ਗਿਆ ਹੁਣ ਉਸਨੇ ਦਸਵੀਂ ਪਾਸ ਕਰ ਲਈ ਸੀ ਉਸਦੇ ਦਾਦਾ ਚਾਹੁੰਦੇ ਸੀ ਕਿ +ਟੂ ਕਰ ਲਵੇ ਪਰ ਉਹ ਨਾ ਮੰਨਿਆ ਉਸਦੇ ਐਨਾ ਜੋਸ਼ ਭਰਿਆ ਹੋਇਆ ਸੀ ਕਿ ਫੌਜ ਵਿਚ ਭਰਤੀ ਹੋਣ ਨੂੰ ਤਿਆਰ ਹੋ ਗਿਆ , ਸਰੀਰ ਨਰੋਆ ਹੋਣ ਕਰਕੇ ਉਸਨੂੰ ਪਹਿਲੇ ਹੀ ਹੱਲੇ ਵਿਚ ਭਰਤੀ ਕਰ ਲਿਆ ਗਿਆ ਤੇ ਉਸਦੀ ਟਰੇਨਿੰਗ ਸ਼ੁਰੂ ਹੋ ਗਈ ਉਹ ਵੀ ਉਸਨੇ ਪਾਸ ਕਰ ਲਈ ਹੁਣ ਉਹ ਇਕ ਸੱਚਾ ਸਿਪਾਹੀ ਦੇਸ ਕੌਮ ਦੀ ਸੇਵਾ ਕਰਨ ਵਾਲਾ ਬਣ ਗਿਆ। ਉਸ ਦੀ ਪਲਟਨ ਨੂੰ ਕਦੇ ਕਿਸੇ ਜਗਹਾ ਕਦੇ ਕਿਸੇ ਜਗਹ ਡਿਊਟੀ ਤੇ ਜਾਣ ਪੈਂਦਾ ।ਐਤਕੀਂ ਜਦੋਂ ਛੁਟੀ ਆਇਆ ਤਾਂ ਉਸਦਾ ਵਿਆਹ ਕਰ ਦਿਤਾ ਗਿਆ ਅਪਨੀ ਛੁਟੀ ਕਟ ਕੇ ਉਹ ਵਾਪਿਸ ਅਪਨੀ ਡਿਊਟੀ ਤੇ ਚਲਾ ਗਿਆ ਹੁਣ ਉਸਦੀ ਡਿਊਟੀ ਕਸ਼ਮੀਰ ਦੇ ਬਾਰਡਰ ਤੇ ਸੀ ਤੇ ਓਥੇ ਦੇਸ਼ ਦੀ ਕਰਦਾ ਰਿਹਾ । ਜਦੋਂ ਸਾਲ ਪਿਛੋਂ ਛੁਟੀ ਆਇਆ ਤਾ ਉਸਨੇ ਅਪਨੇ ਨਵੇ ਜਨਮੇ ਪੁਤ ਦਾ ਮੁੰਹ ਵੇਖਿਆ ਤੇ ਬਹੁਤ ਖੁਸ਼ ਹੋਇਆ ਉਸਨੂੰ ਲਾਡਾਂ ਵਿਚ ਤੋਤਲੀਆਂ ਗੱਲਾਂ ਕਰਕੇ ਕਹਿੰਦਾ ਪੁਤ ਤੂੰ ਜਲਦੀ ਜੁਆਨ ਹੋ ਜਾ ਮੈਂ ਤੈਨੂੰ ਫੌਜ ਦਾ ਅਫਸਰ ਬਣਾਵਾਂਗਾ ਇਸ ਤਰਾਂ ਲਾਡ ਪਿਆਰ ਕਰਦਿਆ ਉਸਦੀ ਅੱਧੀ ਛੁਟੀ ਖਤਮ ਹੋਈ ਹੀ ਕਿ ਪਿਛੋਂ ਬੁਲਾਵਾ ਗਿਆ ਕਿ ਛੇਤੀ ਤੋਂ ਛੇਤੀ ਵਾਪਿਸ ਆ ਜਾਵੋ ਦੁਸ਼ਮਣ ਨੇ ਹਮਲਾ ਕਰ ਦਿਤਾ ਹੈ ਤਾ ਇਹ ਸੁਣ ਕੇ ਗਰਮੀਤ ਓਸੇ ਵਕਤ ਤਿਆਰ ਹੋ ਗਿਆ ਉਸਦੇ ਘਰਦਿਆਂ ਨੇ ਕਿਹਾ ਕਿ ਤੂੰ ਕਿਸੇ ਤਰਾਂ ਛੁਟੀ ਲੈ ਲਏ ਪਰ ਉਹ ਨਾ ਮੰਨਿਆ ਕਿ ਮੇਰੇ ਲਈ ਦੇਸ਼ ਦੀ ਸੇਵਾ ਪਹਿਲਾਂ ਹੈ ਬਾਕੀ ਸਭ ਬਾਅਦ ਵਿਚ ਕਿਉਂਕਿ ਅਸੀਂ ਹੀ ਦੇਸ਼ ਦੇ ਰੱਖਵਾਲੇ ਹਾਂ ਜੇ ਰਖਵਾਲਾ ਹੀ ਘਰੇ ਬੈਠ ਗਿਆ ਤਾਂ ਦੇਸ਼ ਨੂੰ ਕੌਣ ਬਚਾਵੇਗਾ। ਬਲਬੀਰ ਸਿੰਘ ਪਰਦੇਸੀ 9465710205

Please log in to comment.