ਵਿਰਾਸਤ ਹੀਰਾ ਸਿੰਘ ਆਪਣੇ ਮਾਂ ਬਾਪ ਦਾ ਇਕਲੌਤੀ ਔਲਾਦ ਸੀ ਘਰੋਂ ਵੀ ਸੌਖਾ ਕਿਸੇ ਕਿਸਮ ਦੀ ਘਰ ਵਿਚ ਤੰਗੀ ਨਹੀਂ ਜੋ ਵੀ ਮੰਗ ਕਰਦਾ ਮਿਲ ਜਾਂਦਾ ਬਚਪਣ ਉਸਦਾ ਪੜਾਈ ਵਿਚ ਵਧੀਆ ਗੁਜਰਿਆ ਦਸਵੀਂ ਤੱਕ ਦਿਲ ਲਾਕੇ ਪੜਾਈ ਕੀਤੀ ਉਸ ਤੋਂ ਅੱਗੇ ਉਹ ਨਾ ਪੜੵ ਸਕਿਆ ਘਰੋਂ ਸੌਖਾ ਹੋਣ ਕਰਕੇ ਕੰਮ ਦਾ ਕੋਈ ਫਿਕਰ ਨਹੀਂ ਕਿਉਕਿ ਉਸ ਦੇ ਬਾਪ ਦੀ ਦਸ ਕਿਲੇ ਜਮੀਨ ਸੀ ਉਸ ਤੋਂ ਬਥੇਰੀ ਕਮਾਈ ਆ ਜਾਂਦੀ ਉਸ ਦੇ ਮਾਂ ਬਾਪ ਵੀ ਇਕੱਲਾ ਪੁਤ ਹੋਣ ਕਰਕੇ ਲਾਡਾਂ ਨਾਲ ਪਾਲਿਆ ਤੇ ਹੁਣ ਵੀ ੳਸਦਾ ਵੈਸਾ ਹੀ ਖਿਆਲ ਰਖਿਆ ਜਾਂਦਾ ਕਹਿੰਦੇ ਨੇ ਕਿ ਜਿਹੜਾ ਜਿਆਦਾ ਹੀ ਲਾਡਾਂ ਨਾਲ ਪਾਲਿਆ ਹੋਵੇ ਉਸ ਵੱਲ ਮਾਂ ਬਾਪ ਵੀ ਜਿਆਦਾ ਧਿਆਨ ਨਹੀਂ ਦੇਂਦੇ ਕਿਉਂਕਿ ਲਾਡਲਾ ਪੁਤ ਜੋ ਹੋਇਆ ਇਸ ਖੁਲ ਨੇ ਉਸਨੂੰ ਗਲਤ ਰਸਤੇ ਪਾ ਦਿਤਾ ਉਹ ਐਹੋ ਜਿਹੀ ਸੰਗਤ ਵਿਚ ਆ ਗਿਆ ਜੋ ਆਪ ਵੀ ਨਸ਼ਾ ਕਰਦੇ ਤੇ ਇਸਨੂੰ ਵੀ ਨਸ਼ੇ ਦੀ ਲਪੇਟ ਵਿਚ ਲੈ ਲਿਆ ਹੁਣ ਉਹ ਹਰ ਰੋਜ਼ ਨਸ਼ਾ ਕਰਦਾ ਤੇ ਟੱਲੀ ਹੋਕੇ ਘਰੇ ਆ ਜਾਂਦਾ ਮਾਂ ਬਾਪ ਨੇ ਬਥੇਰਾ ਸਮਝਾਇਆ ਕਿ ਤੂੰ ਨਸ਼ਾ ਨਾ ਕਰਿਆ ਕਰ ਪਰ ਉਸਨੂੰ ਏਨੀ ਨਸ਼ੇ ਦੀ ਲਤ ਲੱਗ ਚੁਕੀ ਸੀ ਕਿ ਛੱਡਣਾ ਮੁਸ਼ਕਿਲ ਹੋਗਿਆ ਉਸਦਾ ਹਸਪਤਾਲ ਵਿਚ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵੀ ਕਰਾਇਆ ਪਰ ਕੋਈ ਫਾਇਦਾ ਨਹੀਂ ਕਿਉਂਕਿ ਜਿਨੇ ਦਿਨ ਹਸਪਤਾਲ ਵਿਚ ਰਹਿੰਦਾ ਬਚਿਆ ਰਹਿੰਦਾ ਬਾਹਰ ਆਕੇ ਫਿਰ ਓਹੀ ਹਾਲ ਉਸਦਾ ਪਿਤਾ ਇਹ ਸਭ ਕੁਛ ਨਾ ਸਹਾਰਦਾ ਹੋਇਆ ਮੌਤ ਦੇ ਮੂੰਹ ਵਿਚ ਜਾ ਪਿਆ ਕੁਛ ਸਮੇਂ ਬਾਅਦ ਉਸਦੀ ਮਾਤਾ ਵੀ ਅਕਾਲ ਚਲਾਣਾ ਕਰ ਗਏ ਹੁਣ ਉਸਨੂੰ ਰੋਕਣ ਟੋਕਣ ਵਾਲਾ ਕੋਈ ਨਹੀ ਸੀ ਕੰਮ ਤਾਂ ਉਹ ਪਹਿਲਾਂ ਹੀ ਨਹੀਂ ਸੀ ਕਰਦਾ ਜੋ ਕੁਛ ਬਾਪ ਦਾ ਕਮਾਇਆ ਹੋਇਆ ਉਹ ਵੀ ਖਤਮ ਹੋ ਗਿਆ ਹੁਣ ਉਸਨੇ ਨਸ਼ੇ ਦੀ ਪੂਰਤੀ ਲਈ ਜਮੀਨ ਵੇਚਣੀ ਸ਼ੁਰੂ ਕਰ ਦਿਤੀ ਇਕ ਇਕ ਕਰਕੇ ਉਸਨੇ ਸਾਰੇ ਕਿਲੇ ਬੈ ਕਰ ਦਿਤੇ ਜੋ ਉਸਨੂੰ ਅਪਨੀ ਵਿਰਾਸਤ ਤੋਂ ਮਿਲੇ ਸੀ ਹੁਣ ਉਸ ਕੋਲ ਕੋਈ ਵਿਰਾਸਤ ਵਾਲੀ ਜਾਇਦਾਦ ਨਹੀਂ ਰਹਿ ਗਈ ਸੀ ਜਿਸ ਨੂੰ ਵੇਚ ਕੇ ਅਪਨੇ ਨਸ਼ੇ ਦੀ ਪਾਰਤੀ ਕਰਦਾ ਤੇ ਮੰਗਤਿਆਂ ਵਾਂਗ ਲੋਕਾਂ ਕੋਲੋਂ ਪੈਸੇ ਦੀ ਮੰਗ ਕਰਦਾ ਪਰ ਹਰ ਦਿਨ ਨਸ਼ੇ ਵਾਸਤੇ ਕੌਣ ਪੈਸੇ ਦਿੰਦਾ ਹੁਣ ਕਮਲਿਆਂ ਵਾਂਗ ਡਾਵਾਂ ਡੋਲ ਹੋਕੇ ਤੁਰਿਆ ਫਿਰਦਾ ਉਸਨੂੰ ਕੋਈ ਮੂੰਹ ਨਾ ਲਾਉਂਦਾ ਤੇ ਕਹਿੰਦੇ ਜਿਸ ਨੂੰ ਵਿਰਾਸਤ ਵਿਚ ਜਾਇਦਾਦ ਮਿਲੀ ਉਹ ਨਹੀਂ ਸੰਭਾਲ ਸਕਿਆ ਹੋਰ ਉਹ ਕੀ ਸੰਭਾਲੇਗਾ। ਬਲਬੀਰ ਸਿੰਘ ਪਰਦੇਸੀ 9465710205
Please log in to comment.