ਉਦਾਸੀ ਬਿੱਲਾ ਤੇ ਕਾਲਾ ਦੋ ਪੱਕੇ ਦੋਸਤ ਸਨ , ਉਹਨਾ ਦੀ ਦੋਸਤੀ ਬਚਪਣ ਤੋਂ ਹੀ ਮਸ਼ਹੂਰ ਸੀ ਇਕੱਠੇ ਹੀ ਖੇਡੇ ਮੱਲੇ ਤੇ ਪੜੵ ਲਿਖ ਕੇ ਆਪੋ ਆਪਨੇ ਕਾਰੋਬਾਰ ਚਲਾ ਲਏ ਕਾਲੇ ਦੇ ਪਿਤਾ ਦੀ ਦੁਕਾਨ ਦਾਰੀ ਸੀ ਉਹ ਆਪਣੀ ਦੁਕਾਨ ਤੇ ਸੈੱਟ ਹੋ ਗਿਆ ਕਿਉਂਕਿ ਦੁਕਾਨ ਬਹੁਤ ਵਧੀਆ ਚਲਦੀ ਸੀ ਇਸ ਕਰਕੇ ਉਸ ਨੂੰ ਹੋਰ ਕੰਮ ਕਰਨ ਦੀ ਲੋੜ ਹੀ ਨਹੀਂ ਸੀ। ਬਿਲੇ ਨੇ ਅਪਨੀ ਫੈਕਟਰੀ ਖੋਹਲ ਲਈ ਕੱਚਾ ਮਾਲ ਆਉਂਦਾ ਤਿਆਰ ਹੋਕੇ ਚਲਾ ਜਾਂਦਾ ਇਸ ਤਰਾਂ ਉਸ ਦਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਸੀ ਕਹਿੰਦੇ ਹਨ ਕਿ ਵਪਾਰ ਅਤੇ ਖੇਤੀ ਤੇ ਕਦੋਂ ਕੋਈ ਆਫਤ ਆ ਜਾਵੇ ਕੋਈ ਪਤਾ ਨਹੀਂ ਲੱਗਦਾ ਜਿਹੜਾ ਮਾਲ ਇਹ ਬਿਲਾ ਅਪਨੀ ਫੈਕਟਰੀ ਚ ਬਣਾਉਂਦਾ ਉਹੀ ਫੈਕਟਰੀ ਜਗੀਰ ਸਿੰਘ ਨੇ ਖੋਹਲ ਲਈ ਦੋਹਾਂ ਦਾ ਬਾਜ਼ਾਰ ਵਿਚ ਮੁਕਾਬਲਾ ਹੋਣ ਲੱਗ ਪਿਆ ਜਿਹੜਾ ਸਾਮਾਨ ਤਿਆਰ ਕਰਦਾ ਉਸ ਸਮਾਨ ਦੇ ਰੇਟ ਘੱਟ ਗਏ ਜਿਹੜੀ ਗੱਡੀ ਵਧੀਆ ਚੱਲੀ ਜਾ ਰਹੀ ਸੀ ਹੁਣ ਲੀਹਾਂ ਤੋਂ ਥੱਲੇ ਲਹਿਣੀ ਸ਼ੁਰੂ ਹੋ ਗਈ ਮੁਕਾਬਲੇ ਬਾਜੀ ਵਿਚ ਬਿੱਲਾ ਜਗੀਰ ਨੂੰ ਥੱਲੇ ਨਹੀਂ ਸੀ ਲਾਹ ਸਕਦਾ ਕਿਉਂਕਿ ਉਹ ਸਰਮਾਏਦਾਰ ਹੀ ਏਨਾ ਸੀ ਕਿ ਉਸ ਦੇ ਮੁਕਾਬਲੇ ਪੇਸ਼ ਨਾ ਕੋਈ ਜਾਂਦੀ।ਜਗੀਰ ਨੇ ਬਿੱਲੇ ਦੇ ਜੋ ਕਾਰੀਗਰ ਸਨ ਉਹ ਵੀ ਪੱਟਣੇ ਸ਼ੁਰੂ ਕਰ ਦਿਤੇ ਤੇ ਬਿੱਲੇ ਨੂੰ ਆਰਥਿਕ ਪੱਖੋ ਕਮਜ਼ੋਰ ਕਰ ਦਿਤਾ ਤੇ ਹੁਣ ਜਗੀਰ ਦੀ ਮਾਰਟੀਟ ਵਿਚ ਚੜਾਈ ਹੋ ਗਈ ਬਿੱਲਾ ਦਿਨੋ ਦਿਨ ਫੈਕਟਰੀ ਵੱਲੋਂ ਕਮਜ਼ੋਰ ਹੁੰਦਾ ਗਿਆ ਕਿਉਂਕਿ ਮੁਕਾਬਲੇ ਬਾਜੀ ਕਰਕੇ ਰੇਟ ਕਾਫੀ ਘੱਟ ਗਏ ਕਮਾਈ ਵਿਚ ਬਹੁਤ ਗਿਰਾਵਟ ਆ ਗਈ ਦੂਜੇ ਪਾਸੇ ਜੋ ਮਿਸਤਰੀ ਸਨ ਉਹ ਵੀ ਜਗੀਰ ਅਪਨੀ ਫੈਕਟਰੀ ਵਿਚ ਵੱਧ ਲਾਲਚ ਦੇ ਕੇ ਅਪਨੀ ਫੈਕਟਰੀ ਵਿਚ ਲਾ ਲਏ ਇਸ ਤਰਾਂ ਬਿੱਲੇ ਦਾ ਕੰਮ ਬੰਦ ਹੋਣ ਦੀ ਕਗਾਰ ਤੇ ਚਲਾ ਗਿਆ ਤੇ ਇਕ ਦਿਨ ਬਿੱਲੇ ਦਾ ਦੋਸਤ ਕਾਲਾ ਮਿਲਣ ਵਾਸਤੇ ਬਿੱਲੇ ਦੇ ਘਰ ਆਇਆ ਤਾਂ ਕੀ ਵੇਖਦਾ ਏ ਕਿ ਬਿੱਲਾ ਸਿਰ ਥੱਲੇ ਕਰਕੇ ਬੈਠੇ ਹੋਏ ਨੂੰ ਵੇਖ ਕੇ ਪੁਛਿਆ ਕੀ ਗੱਲ ਏ ਇਸ ਤਰਾਂ ਉਦਾਸੀ ਵਿਚ ਕਿਉਂ ਬੈਠਾ ਹੋਇਆਂ ਏ ਕੀ ਗੱਲ ਹੋ ਗਈ ਜਿਹੜੀ ਤੂੰ ਮੈਨੂੰ ਵੀ ਨਹੀ ਦੱਸੀ ਤਾਂ ਅੱਗੋਂ ਬਿੱਲੇ ਨੇ ਦੱਸਿਆ ਕਿ ਮੇਰਾ ਕਾਰੋਬਾਰ ਬਰਬਾਦ ਹੋ ਗਿਆ ਏ ਫੈਕਟਰੀ ਬੰਦ ਹੋਣ ਦੀ ਕਗਾਰ ਤੇ ਪਹੁੰਚ ਗਈ ਏ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਉਦਾਸੀ ਵਿਚ ਨਾ ਜਾਵਾਂ ਤੇ ਹੋਰ ਕੀ ਕਰਾਂ ਇਹ ਸੁਣ ਕੇ ਉਸਦਾ ਦੋਸਤ ਵੀ ਖਾਮੋਸ਼ ਹੋ ਗਿਆ ਅੱਗੋਂ ਕੁਛ ਨਾ ਬੋਲ ਸਕਿਆ। ਬਲਬੀਰ ਸਿੰਘ ਪਰਦੇਸੀ 9465710205
Please log in to comment.