ਸਤਿ ਸ੍ਰੀ ਅਕਾਲ ਮੇਰੇ ਪਿਆਰੇ ਪਾਠਕੋ । ਮੈਂ ਸੰਦੀਪ ਸਿੰਘ ਸ਼ਹਿਰ ਬਰਨਾਲਾ ਦਾ ਰਹਿਣ ਵਾਲਾ ਹਾਂ। ਮੈਂ ਲੰਮੇ ਸਮੇਂ ਦੀ ਬਰੇਕ ਤੋਂ ਬਾਅਦ ਦੁਬਾਰਾ ਇਸੇ ਐਪ ਤੇ ਆਇਆ ਹਾਂ। ਪਹਿਲਾਂ ਮੈਂ ਪ੍ਰਤੀਲਿੱਪੀ ਐਪ ਤੇ ਲਿਖਿਆ ਕਰਦਾ ਸੀ ਪਰ ਉਸ ਐਪ ਤੇ ਕੁਝ ਲੇਖਕਾਂ ਨੂੰ ਮੇਰੀ ਲੇਖਨੀ ਪਸੰਦ ਨਹੀਂ ਆਈ ਤਾਂ ਕਰਕੇ ਮੈਂ ਹੁਣ ਦੁਬਾਰਾ ਇਸੇ ਐਪ ਤੇ ਆਇਆ ਹਾਂ। ਵੈਸੇ ਤਾਂ ਦੋਸਤੋ ਇੱਕ ਗੀਤਕਾਰ ਹਾਂ ਪੰਜਾਬੀ ਗਾਣੇ ਲਿਖਦਾ ਹਾਂ। ਮੇਰਾ ਇੱਕ ਧਾਰਮਿਕ ਗੀਤ ਵੀ ਰਿਕਾਰਡ ਹੋਇਆ ਸੀ ਕਾਫੀ ਟਾਇਮ ਪਹਿਲਾਂ। ਉਸਤੋਂ ਬਾਅਦ ਦੁਬਾਰਾ ਕਦੇ ਕਿਸੇ ਗਾਇਕ ਨਾਲ ਸਬੱਬ ਨਹੀਂ ਬਣਿਆ ਪਰ ਕੋਸਿਸ਼ ਜਾਰੀ ਹੈ ਮੇਰੀ ਜੇਕਰ ਕੋਈ ਚੰਗਾ ਸਾਥੀ ਮਿਲਿਆ ਤਾਂ ਜਰੂਰ ਗਾਣੇ ਰਿਕਾਰਡ ਕਰਵਾਵਾਂਗਾ । ਮੈਂ ਅੱਠਵੀਂ ਕਲਾਸ ਤੋਂ ਲਿਖਣਾ ਸ਼ੁਰੂ ਕੀਤਾ ਸੀ ਪਹਿਲਾਂ ਕਾਫ਼ੀ ਸਮਾਂ ਸ਼ਾਇਰੀ ਲਿਖਦਾ ਰਿਹਾ ਫ਼ਿਰ ਸ਼ਾਇਰੀ ਤੋਂ ਗੀਤਕਾਰੀ ਵੱਲ ਨੂੰ ਹੋ ਤੁਰਿਆ । ਹੁਣ ਕਾਫ਼ੀ ਸਮੇਂ ਤੋਂ ਕਹਾਣੀ ਲਿਖਣ ਦਾ ਸੋਚ ਰਿਹਾ ਸੀ ਮੈਂ ਹੁਣ ਗੀਤਕਾਰੀ ਦੇ ਨਾਲ ਨਾਲ ਕਹਾਣੀਆਂ ਵੀ ਲਿਖਣਾ ਚਾਹੁੰਦਾ ਹਾਂ ਕਹਾਣੀ ਲਿਖਣ ਦੀ ਇਹ ਮੇਰੀ ਪਹਿਲੀ ਕੋਸ਼ਿਸ਼ ਹੋਵੇਗੀ ਸੋ ਆਪ ਸਭ ਮੇਰਾ ਸਾਥ ਜਰੂਰ ਦੇਣਾ। ਮੈਂ ਕੱਲ ਤੋਂ ਇੱਕ ਨਵੀਂ ਕਹਾਣੀ ਸ਼ੁਰੂ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਸਭ ਨੂੰ ਬਹੁਤ ਪਸੰਦ ਆਵੇਗੀ। ਤੁਸੀਂ ਸਾਰੇ ਆਪਣੇ ਕੀਮਤੀ ਕੁਮੈਂਟਾਂ ਨਾਲ ਮੇਰਾ ਸਾਥ ਦੇਣਾ । ਬਹੁਤ ਬਹੁਤ ਸ਼ੁਕਰੀਆ ਮੇਰੇ ਸਾਥੀ ਲੇਖਕੋ ਅਤੇ ਸਤਿਕਾਰਯੋਗ ਪਾਠਕ ਸਹਿਬਾਨ ਜੀ। 🙏🙏🙏
Please log in to comment.