Kalam Kalam

ਚਿੜੀਆਂ ਦਾ ਚੰਬਾ

ਚਿੜੀਆਂ ਦਾ ਚੰਬਾ ਅੱਜ ਮਿੰਦੋ ਦਾ ਵਿਆਹ ਹੋ ਰਿਹਾ ਹੈ। ਘਰ ਵਿੱਚ ਖੂਬ ਰੌਣਕਾਂ ਅਤੇ ਚਹਿਲ ਪਹਿਲ ਹੈ। ਡੋਲੀ ਦੀ ਵਿਦਾਇਗੀ ਦਾ ਸਮਾਂ ਹੋ ਚੁੱਕਾ ਹੈ। ਘਰ ਦੇ ਸਾਰੇ ਜੀ ਵਿਦਾਇਗੀ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਹਨ। ਵਿਆਹ ਵਿੱਚ ਆਈਆਂ ਮੇਲਣਾਂ ਵੈਰਾਗਮਈ ਗੀਤ ਗਾ ਰਹੀਆਂ ਹਨ। ਮਿੰਦੋ ਦੀਆਂ ਸਹੇਲੀਆਂ ਮਿੰਦੋ ਨੂੰ ਵਿਦਾਇਗੀ ਲਈ ਤਿਆਰ ਕਰ ਰਹੀਆਂ ਹਨ। ਬੈਂਡ ਵਾਜੇ ਵਾਲੇ ਵੈਰਾਗਮਈ ਧੁਨੀ ਰਾਹੀਂ ਮਹੌਲ ਨੂੰ ਗਮਗੀਨ ਕਰ ਰਹੇ ਹਨ; ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ... ਮਿੰਦੋ ਦੇ ਬਾਪੂ ਦੇ ਚਿਹਰੇ 'ਤੇ ਅਜੀਬ ਵੈਰਾਗੀ ਅਤੇ ਬੇਬਸੀ ਜਿਹੀ ਛਾਈ ਹੋਈ ਹੈ, ਜਿਵੇਂ ਕੋਈ ਉਸ ਤੋਂ ਉਸ ਦੀ ਬਹੁਤ ਕੀਮਤੀ ਚੀਜ਼ ਖੋਹ ਕੇ ਲਿਜਾ ਰਿਹਾ ਹੋਵੇ ਅਤੇ ਉਹ ਚਾਹ ਕੇ ਵੀ ਕੁੱਝ ਨਹੀਂ ਕਰ ਪਾ ਰਿਹਾ ਹੋਵੇ। ਮਿੰਦੋ ਦੇ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਸੂਟ ਕੇਸਾਂ ਵਿੱਚ ਪਾ ਕੇ ਡੋਲੀ ਵਾਲੀ ਕਾਰ ਵਿੱਚ ਰੱਖੇ ਜਾ ਰਹੇ ਹਨ। ਇਹ ਦੇਖ ਕੇ ਮੇਰਾ ਮਨ ਕਿਸੇ ਗੂੜ੍ਹੀ ਸੋਚ ਵਿੱਚ ਚਲਾ ਗਿਆ। ਦੁਨੀਆਂ ਨੇ ਇਹ ਕਿਹੋ ਜਿਹੀ ਰੀਤ ਚਲਾਈ ਹੈ ਕਿ ਜਿਹੜੀ ਮਿੰਦੋ ਹੁਣ ਤੱਕ ਇਸ ਘਰ ਦੀ ਮੈਂਬਰ ਸੀ, ਉਹ ਪਲਾਂ ਵਿੱਚ ਹੀ ਕਿਸੇ ਹੋਰ ਘਰ ਦੀ ਮੈਂਬਰ ਬਣ ਗ‌ਈ। ਬਚਪਨ ਤੋਂ ਪਿਆਰ ਅਤੇ ਲਾਡਾਂ ਨਾਲ ਪਾਲ ਕੇ ਵੱਡੇ ਕੀਤੇ ਬੂਟੇ ਨੂੰ ਆਪਣੇ ਹੱਥਾਂ ਨਾਲ ਪੁੱਟ ਕੇ ਕਿਸੇ ਹੋਰ ਦੇ ਬਾਗ਼ ਵਿੱਚ ਲਗਾ ਦੇਣਾ, ਕੋਈ ਸੌਖਾ ਕੰਮ ਨਹੀਂ ਹੁੰਦਾ। ✍️ ਮਲਕੀਤ ਸਿੰਘ ਰਾਜਪੁਰਾ

Please log in to comment.

More Stories You May Like