Kalam Kalam
D
Damandeep Kaur
4 months ago

ਯਾਦਾਂ ਵਾਲੀ ਲੋਹੜੀ ।(ਦਮਨਦੀਪ ਕੌਰ ਸਿੱਧੂ)

ਅੱਜ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਲੋਹੜੀ ਨਾਲ ਸੰਬੰਧਿਤ ਬਹੁਤ ਸਾਰੀਆਂ ਵੀਡੀਉਂ ਦੇਖ ਕੇ ਮੈਨੂੰ ਸਾਡਾ ਲੋਹੜੀ ਦਾ ਵੇਲਾ ਚੇਤੇ ਆਇਆ ਜਦੋਂ ਅਸੀਂ ਤਿੰਨੇ ਭੈਣ-ਭਰਾ,ਆਂਢ ਗੁਆਂਢ ਦੇ ਜੁਆਕਾਂ ਨਾਲ ਲੋਹੜੀ ਮੰਗਦੇ ਹੁੰਦੇ ਸੀ, ਬਹੁਤ ਵਧੀਆ ਸਮਾਂ ਸੀ, ਅੱਜ ਤੋਂ ਪੰਦਰਾਂ-ਵੀਹ ਕੁ ਸਾਲ ਪਹਿਲਾਂ ।ਲੋਹੜੀ ਹਮੇਸ਼ਾ ਤੋਂ ਹੀ ਸਾਡੇ ਘਰ ਮੂਹਰੇ ਲੱਗਦੀ ਹੁੰਦੀ ਸੀ ਤੇ ਇਸ ਲਈ ਸਾਨੂੰ ਵਾਹਲਾਂ ਜਿਆਦਾ ਚਾਅ ਹੁੰਦਾ ਸੀ, ਤੇ ਪਾਥੀਆਂ ਇਕੱਠੀਆਂ ਕਰਕੇ ਵੀ ਜਿਆਦਾਤਰ ਸਾਨੂੰ ਸਾਡੇ ਦਲਾਨ ਚ ਬਣੇ ਕਮਰੇ ਹੀ ਰੱਖਣੀਆ ਪੈਂਦੀਆਂ ਸੀ, ਕਿਉਂਕਿ ਕਿ ਹੋਰ ਕੋਈ ਵੀ ਅੰਟੀਂ ਆਪਣੇ ਘਰ ਗੀਰਾਂ ਨੀ ਸੀ ਲਾਉਣ ਦਿੰਦੀ ।ਘਰ-ਘਰ ਜਾ ਕੇ ਉੱਚੀ-ਉੱਚੀ ਹੇਕਾਂ ਲਾ ਲਾ ਕੇ ਗਾਉਣਾ , ਫਿਰ ਇੱਕ ਦੂਜੇ ਦੀਆਂ ਗਾਉਂਦੇ ਹੋਏ ਦੀਆਂ ਅਵਾਜ਼ਾਂ ਸੁਣ ਕੇ ਉੱਚੀ-ਉੱਚੀ ਹੱਸਣਾ, ਜਦੋਂ ਕਿਸੇ ਨੇ ਕਹਿ ਦੇਣਾ ਹੋਰ ਉੱਚੀ ਅਵਾਜ਼ ਨਾਲ ਗਾਉ , ਅਸੀਂ ਸਾਰੇ ਵੱਖੋ-ਵੱਖਰੇ ਸੁਰ ਚ ਗਾਉਂਦੇ ਹੁੰਦੇ ਸੀ ,ਲੋਹੜੀ ਵੀ ਲੋਹੜੀ, ਦੇ ਨੀ ਮਾਏ ਲੋਹੜੀ,, ਤੇਰਾ ਪੁੱਤ ਚੜ੍ਹੇ ਗਾਂ ਘੋੜੀ,, ਘੋੜੀ ਚੜ੍ਹ ਕੇ ਤੀਰ ਚਲਾਇਆ, ਤੀਰ ਵੱਜਿਆ..ਤਿੱਤਰ …ਦੇ,,ਤਿੱਤਰ ਕਰਦਾ, ਚਾਂਅ - ਮਿਆਂ ,,ਵਈ ,, ਚਾਂਅ -ਮਿਆਂ,,,,,, ਦੋ ਕੁ ਦਾਣੇ ਖਿੱਲਾਂ ਦੇ,,, ਪਾਥੀ ਲੈ ਕੇ… ਹਿੱਲਾਂਗੇ ।ਬਹੁਤ ਮਜ਼ਾ ਆਉਂਦਾ ਹੁੰਦਾ ਸੀ, ਲੋਹੜੀ ਵਾਲੇ ਦਿਨ ਘਰ-ਘਰ ਜਾ ਕੇ ਕਹਿ ਕੇ ਆਉਣਾ, ਸੱਤ ਕੁ ਵਜੇ ਤੱਕ ਆਪਾਂ ਲੋਹੜੀ ਲਾ ਦੇਣੀ ਆ, ਆ ਜਾਇਉ ਸਾਰੇ ਟਾਈਮ ਨਾਲ ।ਕੋਈ ਗੁੜ ਲੈ ਕੇ ਆਉਂਦਾ,ਕੋਈ, ਮੰਗੂਫਲੀਂ ਲੈ ਕੇ, ਆਉਂਦਾ…ਬਹੁਤ ਚਾਵਾਂ ਤੇ ਰੀਝਾਂ ਨਾਲ ਭਰੀ ਹੁੰਦੀ ਸੀ ਸਾਡੇ ਵਾਲੀ ਲੋਹੜੀ… । ਮੇਰੇ ਪਿੰਡ (ਦਾਉਧਰ) ਦੀ ਲੋਹੜੀ..ਸਮੇਂ ਦੇ ਨਾਲ-ਨਾਲ ਸਭ ਕੁਝ ਬਦਲ ਗਿਆ..ਹੋਲੀ-ਹੋਲੀ ਸਭ ਦੇ ਘਰਾਂ ਚ ਮੱਝਾਂ-ਗਾਵਾਂ,ਗਾਇਬ ਹੋ ਗਈਆਂ,, ਪਾਥੀਆਂ ਵੀ ਮੁੱਲ ਦੀਆਂ ਮਿਲਣ ਲੱਗ ਗਈਆਂ,, ਜ਼ਿਆਦਾਤਰ ਗਲੀ ਦੇ ਜੁਆਕ ਆਇਲੈਟਸ ਕਰ ਕੇ ਬਾਹਰ ਚਲੇ ਗਏ,, ਤੇ ਸਾਡੀ ਅਸਲੀ ਵਾਲੀ ਲੋਹੜੀ ਫਿੱਕੀ ਪੈ ਗਈ। ਤੇ ਸਾਡੀ ਜ਼ਿੰਦਗੀ ਚ ਇਹ ਹਮੇਸ਼ਾ ਲਈ ਚਲੀ ਗਈ..ਜਿਹਦੇ ਨਾਲ ਮਿਲਕੇ ਅਸੀਂ ਲੋਹੜੀ ਲਾਉਂਦੇ ਸੀ…ਉੁਹ ਸਾਡੀ ਜ਼ਿੰਦਗੀ ਚੋ ਚਲਾ ਗਿਆ ਮੇਰਾ ਛੋਟਾ ਵੀਰ, ਤੇ ਸਾਡੇ ਘਰ ਦਾ ਉਹ ਬਾਰ ,,,ਹਮੇਸ਼ਾ ਲਈ ਸੁੰਨਾ ਕਰ ਗਿਆ, ਜਿੱਥੇ ਅਸੀਂ ਰਲ ਕੇ ਲੋਹੜੀ ਲਾਉਂਦੇ ਸੀ,,,,13 ਜਨਵਰੀ 2021 ਦੀ ਲੋਹੜੀ ਸਾਡੇ ਦੋਹਾਂ ਭੈਣ-ਭਰਾਵਾਂ ਦੀ ਇਕੱਠਿਆਂ ਦੀ ਆਖ਼ਰੀ ਲੋਹੜੀ ਸੀ ।

Please log in to comment.

More Stories You May Like