ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰ ਵਸਾ ਕੇ ਇਸਨੂੰ ਕਈ ਬਖਸ਼ਿਸ਼ਾਂ ਨਾਲ ਨਿਹਾਲ ਕੀਤਾ , ਇਹਨਾਂ ਵਿਚੋਂ ਹੀ ਇੱਕ ਬਖਸ਼ਿਸ਼ ਲੈਣ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਸੰਗਤ ਪਹੁੰਚਦੀ ਹੈ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਵਿਖੇ। ਅੱਜ ਅਸੀਂ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ , ਜਲੰਧਰ ਜ਼ਿਲ੍ਹੇ ਚ ਪੈਂਦਾ ਸ਼ਹਿਰ ਕਰਤਾਰਪੁਰ ਜੋ ਜਲੰਧਰ ਤੋਂ ਅੰਮ੍ਰਿਤਸਰ ਰੋਡ ਤੇ ਜਲੰਧਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਭਾਇਮਾਨ ਹੈ। ਕਰਤਾਰਪੁਰ ਨਗਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜਰੂਰਤ ਨੂੰ ਮੁੱਖ ਰੱਖਦਿਆਂ ਸਮੰਤ 1656 ਵਿੱਚ ਗੁਰੂ ਅਰਜਨ ਦੇਵ ਜੀ ਨੇ ਇਥੇ ਖੂਹ ਲਗਵਾਇਆ ਅਤੇ ਵਰ ਦਿੱਤਾ ਕਿ ਜਿਹੜਾ ਵੀ ਪ੍ਰਾਣੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸਦੇ ਸਾਰੇ ਚਮੜੀ ਦੇ ਰੋਗ ਦੂਰ ਹੋ ਜਾਣਗੇ। ਸੰਗਤਾਂ ਅੱਜ ਵੀ ਆਪਣੇ ਕਈ ਤਰਾਂ ਦੇ ਰੋਗਾਂ ਤੋਂ ਮੁਕਤੀ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਸਰੋਵਰ ਚ ਇਸਨਾਨ ਕਰਦੀਆਂ ਹਨ। ਇਸ ਖੂਹ ਦੇ ਨੇੜੇ ਹੀ ਗੁਰੂ ਮਹਾਰਾਜ ਦੀਵਾਨ ਸਜਾਉਂਦੇ ਸਨ। ਜਿਥੇ ਗੁਰੂ ਜੀ ਦੀਵਾਨ ਸਜਾਉਂਦੇ ਸਨ ਉਸ ਅਸਥਾਨ ਦਾ ਨਾਮ ਹੁਣ ਸ੍ਰੀ ਮੰਜੀ ਸਾਹਿਬ ਹੈ। ਛੇਂਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਥੇ ਹੀ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਕਰਿਆ ਕਰਦੇ ਸਨ। ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਨਾਲ ਕਈ ਇਤਿਹਾਸ ਸੰਬਧਿਤ ਹਨ। ਇਥੇ ਹੀ ਛੇਂਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਹਕੂਮਤ ਦੇ ਜ਼ੁਲਮ ਵਿਰੁੱਧ ਚੋਥੀ ਜੰਗ ਲੜੀ ਅਤੇ ਫਤਿਹ ਹਾਸਿਲ ਕੀਤੀ | ਇਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਜਰਨੈਲ ਪੈਂਦੇ ਖਾਂ ਨੂੰ ਮਾਰਿਆ ਸੀ | ਇਥੇ ਹੀ ਮਾਹਰਾਜ ਛੇਂਵੇ ਪਾਤਸ਼ਾਹ ਜੀ ਨੇ ਕਮਰਕੱਸਾ ਖੋਲ ਕੇ ਦਮ ਲਿਆ ਸੀ, ਦੱਸਿਆ ਜਾਂਦਾ ਹੈ ਕਿ ਵਿਸਾਖੀ ਰਾਮ ਨਾਮ ਦਾ ਇੱਕ ਸਿੱਖ ਗੰਗਾ ਇਸ਼ਨਾਨ ਕਰਨ ਦੀ ਜ਼ਿਦ ਕਰਦਾ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਡਾ ਇਥੇ ਹੀ ਗੰਗਾ ਇਸ਼ਨਾਨ ਹੋ ਜਾਵੇਗਾ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਸੇਵਕ ਵਿਸਾਖੀ ਰਾਮ ਦਾ ਹਰਿਦਵਾਰ ਦੀ ਪਵਿੱਤਰ ਗੰਗਾ ਨਦੀ ਵਿੱਚ ਡਿੱਗਿਆ ਗੜਵਾ ਇਸ ਖੂਹ ਵਿਚੋਂ ਪ੍ਰਗਟ ਕੀਤਾ ਸੀ , ਇਸੇ ਕਰਕੇ ਇਸ ਦਾ ਨਾਮ ਗੰਗਸਰ ਪੈ ਗਿਆ। ਕਮੇਟੀ ਵਲੋਂ ਅੱਜ ਵੀ ਇਸ ਪਵਿੱਤਰ ਖੂਹ ਦਾ ਜਲ ਸਰੋਵਰ ਵਿੱਚ ਪਾਇਆ ਜਾਂਦਾ , ਅਤੇ ਇਸ ਪਵਿੱਤਰ ਜਲ ਦੇ ਸੇਵਨ ਲਈ ਵੀ ਇੱਕ ਵੱਖਰੀ ਟੂਟੀ ਲਗਾਈ ਗਈ ਹੈ। ਇਥੇ ਵਿਸਾਖੀ ਦਾ ਮੇਲਾ ਹਰ ਸਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ। ਜਿਥੇ ਸੰਗਤਾਂ ਦੀ ਰੌਣਕ ਖ਼ਾਸੀ ਦੇਖਣ ਨੂੰ ਮਿਲਦੀ ਹੈ। ਦੋਸਤੋ ਮੈਨੂੰ ਆਸ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ , ਵਾਹਿਗੁਰ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਿਹ
Please log in to comment.