Kalam Kalam
Profile Image
J Singh
8 months ago

ਅਰਮਾਨਾਂ ਦਾ ਖੂਨ

ਅੱਜ ਫਿਰ ਕਿਧਰੇ ਤੁਰਿਆ ਜਾ ਰਿਹਾ ਸੀ ਪਤਾ ਨਹੀਂ ਕਿਹੜੇ ਖਿਆਲਾ ਵਿੱਚ ਗਵਾਚਿਆ ਹੋਇਆ ਸੀ ਉਹ ਕਿਹੜੀ ਗੱਲ ਸੀ ਜਿਹੜੀ ਉਸ ਨੂੰ ਅੰਦਰੋ ਅੰਦਰੀ ਖਾਈਂ ਜਾ ਰਹੀ ਸੀ ਧੀ ਦੇ ਵਿਆਹ ਦਾ ਚੌਰਾ ਉਸ ਨੂੰ ਨਾਂ ਤਾਂ ਰਾਤ ਨੂੰ ਸੌਣ ਨਹੀਂ ਦਿੰਦਾ ਸੀ ਨਾ ਹੀ ਦਿਨ ਨੂੰ ਚੈਨ ਨਾਲ ਜੀਣ ਦਿੰਦਾ ਸੀ ਇਸ ਵਾਰੀ ਤਾਂ ਨੰਦ ਸਿਉਂ ਨੇ ਸੋਚਿਆ ਕਿ ਫ਼ਸਲ ਪੱਕਣ ਤੇ ਧੀ ਦੇ ਹੱਥ ਪੀਲੇ ਕਰ ਹੀ ਦੇਣੇ ਨੇ ਪਰ ਉਹ ਕਿ ਜਾਣੇ ਨੀਲੀ ਛੱਤਰੀ ਵਾਲੇ ਨੂੰ ਤਾਂ ਹੋਰ ਹੀ ਕੁਝ ਮਨਜ਼ੂਰ ਸੀ ਕਲ ਹੀ ਤਾਂ ਖੇਤ ਗੇੜਾ ਮਾਰ ਕੇ ਆਇਆ ਸੀ ਸੋਨੇ ਵਰਗੀ ਖਰੀ ਫ਼ਸਲ ਵੇਖ ਕੇ ਉਸ ਨੂੰ ਕਿ ਪਤਾ ਸੀ ਏ ਜਿਹੜੀ ਕਾਲੀ ਬੋਲੀ ਰਾਤ ਉਸ ਦੇ ਅਰਮਾਨਾਂ ਦਾ ਖੂਨ ਕਰ ਦੇਵੇਗੀ ਪਤਾ ਨਹੀਂ ਕਿਧਰੋ ਚੜ੍ਹੀ ਹਨ੍ਹੇਰੀ ਨੇ ਪੱਕੀ ਹੋਈ ਫ਼ਸਲ ਇਸ ਤਰ੍ਹਾਂ ਮਧੋਲਿਆ ਜਿਵੇਂ ਕਿਸੇ ਨੇ ਸੁਹਾਗਾ ਫੇਰਿਆ ਹੋਵੇ ਰਹਿੰਦੀ ਕਸਰ ਉਤੋਂ ਪਏ ਗੜਿਆਂ ਨੇ ਪੂਰੀ ਕਰਤੀ ਏਸੇ ਹੀ ੳਧ੍ਰੇਰ ਬੁਣ ਵਿੱਚ ਖ਼ੇਤਾਂ ਨੂੰ ਭੱਜਾਂ ਜਾਂ ਰਿਹਾ ਸੀ ਇਹ ਸੋਚ ਕੇ ਕਿ ਸ਼ਾਇਦ ਕੁਝ ਨਾ ਹੋਇਆ ਹੋਵੇ ਪਰ ਜਦ ਖੇਤ ਦੇਖਿਆ ਤਾਂ ਨੰਦ ਸਿਉਂ ਤਾਂ ਥਾਂ ਤੇ ਹੀ ਸੂੰਨ ਹੋਗਿਆ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕੇ ਕਿਸੀ ਚੜੈਲ ਨੇ ਸ਼ਾਹ ਹੀ ਖਿੱਚ ਲਏ ਹੋਣ ਨੰਦ ਸਿਉਂ ਰੱਬ ਨੂੰ ਕੋਸਦਾ ਹੋਇਆ ਬੋਲੀ ਜਾ ਰਿਹਾ ਸੀ ਰੱਬਾ ਤੂੰ ਮੇਰੇ ਅਰਮਾਨਾਂ ਦਾ ਖੂਨ ਕਰ ਦਿੱਤਾ:::::::::::::? ਪੰਜਾਬੀ ਕਹਾਣੀਆਂ ਪੜ੍ਹਨ ਲਈ ਇੰਸਟਾਲ ਕਰੋ ਇਹ ਸ਼ਾਨਦਾਰ ਕਲਮ ਐਪ : https://bit.ly/pb-kalam

Please log in to comment.

More Stories You May Like